Home
Ethereal Panjab – ਪੰਜਾਬ ਦਾ ਇਤਿਹਾਸ ਸੰਭਾਲਣ ਲਈ ਇੱਕ ਨਿਮਾਣੀ ਜਹੀ ਕੋਸ਼ਿਸ਼
ਇਤਿਹਾਸ ਲਈ ਖੋਜ ਕਦੇ ਮੁੱਕਦੀ ਨਹੀਂ — ਇਹ ਸਦਾ ਨਿਰੰਤਰ ਚੱਲਦੀ ਰਹਿੰਦੀ ਹੈ। ਅਸੀਂ ਜਾਣਦੇ ਹਾਂ ਕਿ ਬ੍ਰਿਟਿਸ਼ ਰਾਜ ਦੌਰਾਨ ਸਾਡੇ ਇਤਿਹਾਸ ਨੂੰ ਪਲੀਤ ਕੀਤਾ ਗਿਆ ਸੀ। ਸਾਨੂੰ ਉਹੀ ਜਾਣਕਾਰੀ ਦਿੱਤੀ ਗਈ ਜੋ ਉਹ ਚਾਹੁੰਦੇ ਸਨ ਕਿ ਅਸੀਂ ਜਾਣੀਏ।
ਸਾਡਾ ਸੱਚਾ ਇਤਿਹਾਸ ਅੱਜ ਸਾਡੇ ਤੱਕ ਉਹਨਾਂ ਮਹਾਨ ਇਤਿਹਾਸਕਾਰਾਂ ਦੀ ਮਿਹਰਬਾਨੀ ਨਾਲ ਪਹੁੰਚਿਆ ਹੈ ਜਿਨ੍ਹਾਂ ਨੇ ਹਿੰਮਤ ਕਰਕੇ ਅਸਲ ਤੱਥ ਲਿਖੇ: ਗਿਆਨੀ ਗਿਆਨ ਸਿੰਘ (ਬਡਰੁੱਖਾਂ), ਪ੍ਰਿੰਸੀਪਲ ਸੀਤਾ ਰਾਮ ਕੋਹਲੀ, ਗਿਆਨੀ ਗੰਡਾ ਸਿੰਘ, ਅੰਗਰੇਜ਼ ਅਫ਼ਸਰ ਕਨਿੰਘਮ ਆਦਿ।
Ethereal Panjab ਦਾ ਮਕਸਦ ਇਹ ਹੈ ਕਿ ਪੰਜਾਬ ਦੀਆਂ ਭੁੱਲੀ ਚੁੱਕੀ ਰਿਆਸਤਾਂ ਅਤੇ ਇਤਿਹਾਸਕ ਸੱਚਾਈ ਨੂੰ ਆਨਲਾਈਨ ਲਿਆਉਣ ਲਈ ਇੱਕ ਥਾਂ ’ਤੇ ਇਕੱਠਾ ਕੀਤਾ ਜਾਵੇ — ਖ਼ਾਸ ਕਰਕੇ ਪੰਜਾਬੀ ਭਾਸ਼ਾ ਵਿੱਚ। ਅਸੀਂ ਚਾਹੁੰਦੇ ਹਾਂ ਕਿ ਅੱਜ ਦੀ ਪੀੜ੍ਹੀ, ਜੋ ਅੰਗਰੇਜ਼ੀ ਭਾਸ਼ਾ ਕਾਰਨ ਆਪਣੇ ਇਤਿਹਾਸ ਤੋਂ ਦੂਰ ਰਹਿ ਗਈ ਹੈ, ਉਹ ਵੀ ਆਪਣੀ ਜੜ੍ਹਾਂ ਨੂੰ ਸਮਝ ਸਕੇ।
ਜੇ ਤੁਹਾਡੇ ਕੋਲ ਆਪਣੇ ਆਲੇ-ਦੁਆਲੇ ਜਾਂ ਆਪਣੇ ਬਜ਼ੁਰਗਾਂ ਤੋਂ ਮਿਲੀ ਕੋਈ ਇਤਿਹਾਸਕ ਜਾਣਕਾਰੀ ਹੈ, ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ — ਤਾਂ ਜੋ ਇਹ ਸੱਚ ਭਵਿੱਖ ਲਈ ਸੰਭਾਲਿਆ ਜਾ ਸਕੇ। ਆਓ ਹੁਣ ਇਤਿਹਾਸ ਦੀ ਗੱਲ ਕਰੀਏ

ਸਿੱਖ ਰਾਜ
(Sikh Raj)
ਮਹਾਰਾਜਾ ਰਣਜੀਤ ਸਿੰਘ, ਸ਼ੇਰ-ਏ-ਪੰਜਾਬ, ਇੱਕ ਦੂਰਦਰਸ਼ੀ ਸ਼ਾਸਕ ਸਨ, ਜਿਨ੍ਹਾਂ ਨੇ ਛਿੰਨ-ਭਿੰਨ ਮਿਸਲਾਂ ਨੂੰ ਇਕਜੁਟ ਕਰਕੇ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ ਕੀਤੀ। ਲਾਹੌਰ ਰਾਜਧਾਨੀ ਸੀ। ਉਹ ਧਰਮਾਂ ਦੇ ਰਾਖੀ, ਨਿਆਂਪਸੰਦ ਹਕੂਮਤਦਾਰ ਤੇ ਲੋਕਪ੍ਰਿਯ ਸ਼ਾਸਕ ਸਨ।
Maharaja Ranjit Singh, known as Sher-e-Punjab, was the visionary who forged the mighty Sikh Empire. With Lahore as his capital, he united the scattered Sikh misls into one powerful kingdom. He was a fearless leader. He was a just ruler and protector of all faiths. He turned Punjab into a land of strength, art, and harmony.
ਜੀਂਦ ਰਿਆਸਤ – ਰਾਜਧਾਨੀ ਸੰਗਰੂਰ(Jind Riyasat- Capital Sangrur)
ਮਹਾਰਾਜਾ ਰਣਬੀਰ ਸਿੰਘ ਇੱਕ ਦ੍ਰਿੜ੍ਹ ਸ਼ਾਸਕ ਸਨ, ਜਿਨ੍ਹਾਂ ਨੇ ਜੀਂਦ ਦੀ ਸਾਰਵਰਧਤਾ ਨੂੰ ਰਾਜਨੀਤਿਕ ਬਦਲਾਵਾਂ ਦੇ ਦੌਰ ਵਿੱਚ ਬਰਕਰਾਰ ਰੱਖਿਆ। ਉਨ੍ਹਾਂ ਦਾ ਸ਼ਾਸਨ ਚੁਣੌਤੀਆਂ ਨਾਲ ਭਰਪੂਰ ਸੀ, ਪਰ ਉਨ੍ਹਾਂ ਦੀ ਅਗਵਾਈ ਨੇ ਜੀਂਦ ਨੂੰ ਮਜਬੂਤੀ ਅਤੇ ਸਥਿਰਤਾ ਦਿੱਤੀ। ਉਨ੍ਹਾਂ ਦੀ ਵਿਰਾਸਤ ਰਾਜ ਦੀ ਤਾਕਤ ਅਤੇ ਸਹਿਮਤੀ ਵਿੱਚ ਜਿਵੇਂ ਜਿਵੇਂ ਜੀਂਦ ਨੇ ਅੱਗੇ ਵਧਾਈ।
Maharaja Ranbir Singh was a determined ruler who maintained Jind’s sovereignty during a time of political change. Though his reign was marked by challenges, his leadership ensured Jind’s stability in an era of shifting powers. His legacy endures in the strength and resilience of the state he governed.

ਪਟਿਆਲਾ ਰਿਆਸਤ
(Patiala Riyasat)
ਜਿਸਦਾ ਸ਼ਾਸਨ ਮਹਾਰਾਜਾ ਭੁਪਿੰਦਰ ਸਿੰਘ ਵਰਗੇ ਸ਼ਕਤੀਸ਼ਾਲੀ ਰਾਜਾ ਨੇ ਕੀਤਾ, ਪੰਜਾਬੀ ਰਾਜਸੀ ਵਿਰਸੇ ਦਾ ਪ੍ਰਤੀਕ ਸੀ। ਮਹਿਲਾਂ, ਰਿਵਾਇਤਾਂ ਅਤੇ ਸ਼ਕਤੀ ਨਾਲ ਭਰਪੂਰ ਪਟਿਆਲਾ ਅੱਜ ਵੀ ਰਾਜਸੀ ਸ਼ਾਨ ਦਾ ਪਾਤਰ ਹੈ।
Patiala Riyasat, once ruled by powerful Maharajas like Bhupinder Singh, is a symbol of Punjab’s rich royal heritage. Known for its majestic palaces, vibrant culture, and strong traditions, Patiala remains a timeless beacon of royalty and grace.

ਸਿੱਖ ਮਿਸਲਾਂ
The Sikh Misls
ਅਠਾਰਵੀਂ ਸਦੀ ਵਿੱਚ, ਮਗਰਮੱਛੀ ਹਮਲਿਆਂ ਅਤੇ ਮੁਗਲ ਦਬਾਅ ਦੇ ਵਿਰੁੱਧ, ਸਿੱਖਾਂ ਨੇ ਮਿਸਲਾਂ ਨਾਂ ਦੀਆਂ ਖੁਦਮੁਖਤਿਆਰ ਸੈਣਕ ਗਰੁੱਪਾਂ ਦੀ ਸਥਾਪਨਾ ਕੀਤੀ। ਇਹ 12 ਮੁੱਖ ਮਿਸਲਾਂ ਸਨ, ਜਿਵੇਂ ਕਿ ਸ਼ੁੱਕਰਚੱਕੀਆ, ਨਕਈ, ਅਹਲੂਵਾਲੀਆ, ਦੱਲੇਵਾਲੀਆ ਆਦਿ। ਇਨ੍ਹਾਂ ਨੇ ਪੰਜਾਬ ‘ਚ ਅਣੋਖੀ ਰਾਜਨੀਤਿਕ ਤੇ ਫੌਜੀ ਸਥਿਤੀ ਬਣਾਈ ਅਤੇ ਆਖ਼ਰਕਾਰ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਨੂੰ ਇੱਕਤ੍ਰ ਕਰਕੇ ਸਿੱਖ ਸਾਮਰਾਜ ਦੀ ਨੀਂਹ ਰਖੀ।
In the 18th century, as a response to Mughal oppression and Afghan invasions, the Sikhs formed autonomous military groups called Misls. There were 12 major Misls, including the Shukarchakia, Nakai, Ahluwalia, and Dallewalia Misls. These Misls controlled different regions of Punjab and collectively laid the foundation for a powerful Sikh presence—eventually unified by Maharaja Ranjit Singh into the Sikh Empire.

ਨਾਭਾ ਰਿਆਸਤ
Nabha Riyasat
ਮਹਾਰਾਜਾ ਪ੍ਰਤਾਪ ਸਿੰਘ – ਨਾਭਾ ਦੇ ਦੂਰਦਰਸ਼ੀ ਸ਼ਾਸਕ
ਮਹਾਰਾਜਾ ਪ੍ਰਤਾਪ ਸਿੰਘ ਨੇ ਨਾਭਾ ਰਿਆਸਤ ਦੀ ਤਰੱਕੀ ਲਈ ਕਈ ਨਵੀਂ ਜੁਗਤਾਂ ਅਤੇ ਨਵੀਨਤਾ ਅਪਣਾਈ। ਉਨ੍ਹਾਂ ਦੇ ਸ਼ਾਸਨ ਵਿੱਚ, ਨਾਭਾ ਨੇ ਸਿੱਖਿਆ, ਸੰਸਕਾਰ ਅਤੇ ਬੁਨਿਆਦੀ ਢਾਂਚੇ ਵਿੱਚ ਤਰੱਕੀ ਕੀਤੀ। ਉਨ੍ਹਾਂ ਦੀ ਵਿਰਾਸਤ ਅੱਜ ਵੀ ਪੰਜਾਬ ਵਿੱਚ ਮਾਣਿਆ ਜਾਂਦਾ ਹੈ।
Maharaja Partap Singh – The Visionary of Nabha
Maharaja Partap Singh of Nabha was known for his progressive leadership and dedication to the welfare of his state. Under his rule, Nabha flourished in education, culture, and infrastructure, setting the stage for a prosperous future. His legacy continues to inspire admiration in Punjab.

ਕਪੂਰਥਲਾ ਰਿਆਸਤ Kapurthala Riyasat
ਮਹਾਰਾਜਾ ਜਗਤਜੀਤ ਸਿੰਘ – ਆਧੁਨਿਕਤਾ ਦਾ ਰਾਜਸੀ ਰੂਪ
ਮਹਾਰਾਜਾ ਜਗਤਜੀਤ ਸਿੰਘ ਨੇ ਕਪੂਰਥਲੇ ਨੂੰ ਫ਼ਰਾਂਸੀਸੀ ਢੰਗ ਦੇ ਮਹਲਾਂ ਅਤੇ ਨਵੀਆਂ ਸੋਚਾਂ ਨਾਲ ਇੱਕ ਵੱਖਰੀ ਪਛਾਣ ਦਿੱਤੀ। ਉਨ੍ਹਾਂ ਦੀ ਦੂਰਦਰਸ਼ਤਾ ਨੇ ਇਸ ਰਿਆਸਤ ਨੂੰ ਸੋਭਾਵਾਨ ਅਤੇ ਤਰੱਕੀਸ਼ੀਲ ਬਣਾਇਆ।
Maharaja Jagatjit Singh – A Royal Touch of Modernity
Maharaja Jagatjit Singh gave Kapurthala a unique identity with French-style palaces and modern reforms. His global vision and love for art made the state one of Punjab’s most elegant and progressive riyasats.
(“Warrior of History: In the Eternal Shadow of Maharaja Ranjit Singh”)
ਇੱਕ ਪੁਕਾਰ ਮਹਾਰਾਜੇ ਲਈ
ਇਹਨਾਂ ਸ਼ਬਦਾਂ ਨੂੰ ਲਿਖਦੇ ਹੋਏ ਹੱਥ ਕੰਬ ਰਹੇ ਹਨ, ਅੱਖਾਂ ਨਮ ਹੋ ਰਹੀਆਂ ਹਨ, ਤੇ ਦਿਲ ‘ਚੋਂ ਇਕ ਭੁੱਬ ਜਿਹੀ ਨਿਕਲ ਰਹੀ ਹੈ। ਮਹਾਰਾਜਾ ਰਣਜੀਤ ਸਿੰਘ—ਉਹ ਰਾਜਾ ਜੋ ਨਾ ਸਿਰਫ਼ ਤਖ਼ਤ ਤੇ ਬੈਠੇ, ਸਗੋਂ ਹਰ ਦੁਖੀ ਦੀ ਉਮੀਦ ਬਣੇ। ਕਾਸ਼ ਇਹ ਸੰਭਵ ਹੁੰਦਾ ਕਿ ਚੰਗੇ ਲੋਕ ਹਮੇਸ਼ਾ ਲਈ ਰੁਕ ਜਾਂਦੇ। ਅੱਜ ਜੇ ਉਹ ਹੁੰਦੇ, ਤਾਂ ਨਾਂ ਸਾਡੀ ਜਵਾਨੀ ਵਿਦੇਸ਼ਾਂ ਵਿੱਚ ਰੁਲਦੀ, ਨਾਂ ਹੀ ਬਚੀ ਹੋਈ ਜਵਾਨੀ ਕੁਰਾਹੇ ਪੈਂਦੀ।
ਅਸੀਂ ਇੱਕ ਹੀ ਧਰਤੀ ਦੇ ਬੱਚੇ ਹਾਂ, ਪਰ ਫਿਰ ਵੀ ਜਾਤ-ਪਾਤ, ਊਚ-ਨੀਚ, ਭਾਸ਼ਾ, ਰੰਗ, ਤੇਰਾ-ਮੇਰਾ ਅਤੇ ਅਨੇਕ ਭੇਦਾਂ ‘ਚ ਵੰਡੇ ਹੋਏ ਹਾਂ। ਉਹ ਸਮਾਂ ਵੀ ਸੀ ਜਦੋਂ ਜੇ ਕਿਸੇ ਨੂੰ ਤਕਲੀਫ ਹੁੰਦੀ, ਤਾਂ ਰਾਜੇ ਕੋਲ ਜਾ ਸਕਦੇ ਸੀ—ਨਿਆਂ ਦੀ ਉਮੀਦ ਸੀ। ਅੱਜ? ਨਿਆਂ ਵੀ ਖ਼ਾਮੋਸ਼ ਹੈ, ਕਿਉਂਕਿ ਕੁੱਤੀ ਵੀ ਚੋਰਾਂ ਨਾਲ ਰਲੀ ਹੋਈ ਦਿਸਦੀ ਹੈ।
ਅੰਗਰੇਜ਼ਾਂ ਨਾਲ ਹੱਥ ਮਿਲਾਉਣ ਵਾਲੇ, ਮੁਗਲਾਂ ਜਾਂ ਅਫ਼ਗਾਨਾਂ ਦੀ ਚਾਕਰੀ ਕਰਨ ਵਾਲੇ ਸਰਦਾਰਾਂ ਦੇ ਰਾਜ ਵਿੱਚ ਪਰਜਾ ਸਦਾ ਹੀ ਪੀੜਤ ਰਹੀ। ਪਰ ਉਹ ਕੋਲੇ ਦੀ ਖਾਨ ਵਿੱਚੋਂ ਨਿਕਲਿਆ ਕੋਹੀਨੂਰ ਵਰਗਾ ਸੀ—ਸਾਡਾ ਮਹਾਰਾਜਾ। ਇੱਕ ਐਸਾ ਪਿਓ ਜਿਸ ਉੱਤੇ ਅੱਜ ਵੀ ਮਾਣ ਹੈ। ਕਾਸ਼ ਅਸੀਂ ਉਹਦੇ ਦੇ ਬੱਚੇ ਵਾਂਗ ਗਲ ਲੱਗ ਸਕਦੇ, ਜਿਵੇਂ ਇੱਕ ਨੰਨ੍ਹਾ ਬੱਚਾ ਆਪਣੇ ਪਿਓ ਨੂੰ ਗਲੇ ਲਾਉਂਦਾ ਹੈ।
ਉਮੀਦ ਕਰਦੇ ਹਾਂ, ਕਿਸੇ ਨਾ ਕਿਸੇ ਮੋੜ ‘ਤੇ, ਕਿਸੇ ਰੂਪ ਵਿੱਚ, ਉਸ ਮਹਾਨ ਸ਼ਖ਼ਸੀਅਤ ਦੇ ਦਰਸ਼ਨ ਹੋਣਗੇ।
ਇਕ ਭਾਵੁਕ ਪੁਕਾਰ ਹੈ — ਰਾਜੇ ਦੀ ਪ੍ਰਜਾ ਵੱਲੋਂ।
Posts
ਘਰੇਲੂ ਨੁਸਖੇ ਵੀ ਸਾਡੇ ਇਤਿਹਾਸ ਦਾ ਅੰਗ ਹਨ। ਸਾਡੇ ਬਜ਼ਰੁਗਾਂ ਦੇ ਰਾਮਬਾਣ ਤਰੀਕੇ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਲਾਹੇਵੰਦ ਸਨ ।
ਹੇਠਾਂ ਦਿੱਤੀਆਂ ਜਾਂ ਘਰੇਲੂ ਨੁਸਖੇ ਵਾਲੇ ਪੇਜ਼ ਤੇ ਤੁਹਾਨੂੰ ਹੋਰ ਵੀ ਨੁਸਖੇ ਮਿਲ ਜਾਣਗੇ। ਜੇ ਤੁਸੀਂ ਵੀ ਕੋਈ ਨੁਸਖਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰੋ।

